3 ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ‘ਚ ਦਰਦਨਾਕ ਮੌਤ, ਕਾਰ ਦਾ ਟਾਇਰ ਫਟਣ ਕਾਰਨ ਹੋਇਆ ਭਿਆਨਕ ਹਾਦਸਾ
ਕੈਨੇਡਾ ਦੇ ਮਿਲ ਕੋਵ ਸ਼ਹਿਰ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਰਸ਼ਮਦੀਪ ਕੌਰ ਵਾਸੀ ਸਮਾਣਾ (ਸੰਗਰੂਰ), ਨਵਜੋਤ ਸੋਮਲ ਤੇ ਹਰਮਨ ਸੋਮਲ ਦੋਵੇਂ ਵਾਸੀ ਮਲੌਦ (ਲੁਧਿਆਣਾ) ਵਜੋਂ ਹੋਈ ਹੈ। ਨਵਜੋਤ ਤੇ ਹਰਮਨ ਦੋਵੇਂ ਸਕੇ ਭੈਣ-ਭਰਾ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਦੇਹਾਂ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।ਜਦੋਂ ਹਾਦਸਾ ਹੋਇਆ ਇਹ ਤਿੰਨੋਂ ਮਾਊਂਟੇਨ ਸ਼ਹਿਰ ‘ਚ ਆਪਣੀ ਪੀਆਰ ਫਾਈਲ ਜਮ੍ਹਾਂ ਕਰਵਾ ਕੇ ਵਾਪਸ ਆ ਰਹੇ ਸਨ। ਦਰਅਸਲ ਟਾਇਰ ਫਟਣ ਤੋਂ ਬਾਅਦ ਸਾਰੇ ਕਾਰ ‘ਚੋਂ ਬਾਹਰ ਡਿੱਗ ਗਏ ਜਿਸ ਕਾਰਨ ਗੰਭੀਰ ਜ਼ਖਮ਼ੀ ਹੋ ਗਏ। ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
