ਮੋਗਾ ਦੇ ਪਿੰਡ ਲੁਹਾਰਾ ‘ਚ ਬੱਚੇ ਦੀ ਛੱਪੜ ਕਿਨਾਰਿਓਂ ਮਿਲੀ ਲਾਸ਼
ਮੋਗਾ ਦੇ ਪਿੰਡ ਲੁਹਾਰਾ ਵਿਖੇ ਛੋਟੇ ਬੱਚੇ ਦੀ ਭੇਦਭਰੇ ਹਾਲਾਤ ‘ਚ ਲਾਸ਼ ਮਿਲਣ ‘ਤੇ ਸਹਿਮ ਦਾ ਮਹੌਲ ਹੈ। ਪਤਾ ਲੱਗਾ ਹੈ ਕਿ ਕਈ ਸਾਲ ਪਹਿਲਾਂ ਬੱਚੇ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ। ਹੁਣ ਮਾਂ ਤੇ ਬੱਚਾ ਕਿਸੇ ਹੋਰ ਜਗ੍ਹਾ ਰਹਿੰਦੇ ਸਨ। ਪਿੰਡ ਦੇ ਲੋਕ ਕਤਲ ਦਾ ਖਦਸ਼ਾ ਜਤਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਜਿੰਨਾ ਸਮਾਂ ਕਾਤਲਾਂ ਦਾ ਪਤਾ ਨਹੀ ਲੱਗਦਾ ਓਨਾ ਚਿਰ ਬੱਚੇ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
