ਅਖਬਾਰ ਲੈ ਕੇ ਜਾ ਰਹੀ ਗੱਡੀ ‘ਤੇ ਪਹਾੜੀ ਤੋਂ ਡਿੱਗੇ ਪੱਥਰ, ਇਕ ਦੀ ਮੌਤ, ਤਿੰਨ ਜ਼ਖਮੀ; ਚੰਡੀਗੜ੍ਹ-ਸ਼ਿਮਲਾ ਫੋਰ ਲੇਨ ‘ਤੇ ਹੋਇਆ ਹਾਦਸਾ
ਚੰਡੀਗੜ੍ਹ–ਸ਼ਿਮਲਾ ਫੋਰ ਲੇਨ ‘ਤੇ ਆਈ ਲਵ ਹਿਮਾਚਲ ਪਾਰਕ ਨੇੜੇ ਅਚਾਨਕ ਢਿੱਗਾਂ ਡਿੱਗਣ ਕਾਰਨ ਅਖਬਾਰ ਲੈ ਕੇ ਜਾ ਰਹੀ ਇਕ ਗੱਡੀ ਪਲਟ ਉਨ੍ਹਾਂ ਦੀ ਲਪੇਟ ‘ਚ ਆ ਗਈ ਜਿਸ ਕਾਰਨ ਉਸ ਵਿਚ ਸਵਾਰ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਨਾਮੀ ਵਿਅਕਤੀ ਨੇ ਅੱਜ ਤੜਕੇ 3:17 ਵਜੇ ਦੇ ਕਰੀਬ ਪੁਲਿਸ ਥਾਣਾ ਪਰਵਾਣੂ ਨੂੰ ਸੂਚਨਾ ਦਿੱਤੀ ਕਿ ਆਈ ਲਵ ਹਿਮਾਚਲ ਪਾਰਕ ਨੇੜੇ ਇਕ ਗੱਡੀ ‘ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਈਐਸਆਈ ਪਰਵਾਣੂ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਸੋਮਵਾਰ ਤੜਕੇ ਕਰੀਬ 2:30 ਵਜੇ ਪੁਲਿਸ ਥਾਣਾ ਪਰਵਾਣੂ ਅਧੀ ਰਾਸ਼ਟਰੀ ਰਾਜਮਾਰਗ ਨੰਬਰ 05 ‘ਤੇ ਆਈ ਲਵ ਹਿਮਾਚਲ ਪਾਰਕ ਨੇੜੇ ਪੰਜਾਬ ਨੰਬਰ ਦੀ ਬੋਲੈਰੇ ਕੈਂਪਰ ਨੰਬਰ ਪੀਬੀ 08ਸੀਪੀ-9686 ਗੱਡੀ ਅਚਾਨਕ ਪਹਾੜੀ ਤੋਂ ਡਿੱਗੇ ਬਹੁਤ ਸਾਰੇ ਪੱਥਰਾਂ ਦੀ ਲਪੇਟ ‘ਚ ਆ ਗਈ।
