ਪੰਜਾਬ ਦਾ ਇਹ ਸ਼ਹਿਰ 2 ਦਿਨਾਂ ਲਈ ਰਹੇਗਾ ਬੰਦ, ਨਹੀਂ ਖੁੱਲ੍ਹੇਗੀ ਕੋਈ ਦੁਕਾਨ
ਝਬਾਲ : ਹੋਲੇ-ਮੁਹੱਲਾ ਦੇ ਮੌਕੇ ‘ਤੇ ਅੱਡਾ ਝਬਾਲ ਦੀਆਂ ਸਾਰੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ 14-15 ਮਾਰਚ ਨੂੰ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਝਬਾਲ ਅਤੇ ਚੇਅਰਮੈਨ ਰਮਨ ਕੁਮਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਾਜੂ ਝਬਾਲ ਨੇ ਦੱਸਿਆ ਕਿ ਹਰ ਸਾਲ ਅੱਡਾ ਝਬਾਲ ਦੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਦਿਨ ਨੂੰ ਮਨਾਉਂਦੇ ਹਨ। ਉਨ੍ਹਾਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੋ ਦਿਨਾਂ ਲਈ ਆਪਣੀਆਂ ਦੁਕਾਨਾਂ ਬੰਦ ਰੱਖਣ। ਇਸ ਮੌਕੇ ਸਾਰੇ ਦੁਕਾਨਦਾਰ ਹਾਜ਼ਰ ਸਨ।
#Jhabal #shops #Adda Jhabal #closed #Friday #Saturday #Hola-Mohalla #Chairman #Aam Aadmi Party
