ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ, ਕਤਲ ਜਾਂ ਖੁਦਕੁਸ਼ੀ, ਜਾਂਚ ਜਾਰੀ
ਹਾਜੀਪੁਰ : ਤਲਵਾੜਾ ਦੇ ਬੀ.ਬੀ.ਐਮ.ਬੀ. ਕਲੋਨੀ ਦੇ ਸੈਕਟਰ-1 ‘ਚ ਹਸਪਤਾਲ ਰੋਡ ‘ਤੇ ਸਥਿਤ ਅੰਬ ਦੇ ਬਾਗ ‘ਚ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐਸ.ਆਈ. ਮ੍ਰਿਤਕ ਦੀ ਪਛਾਣ ਜਗਨ ਭੰਡਾਰੀ (35) ਪੁੱਤਰ ਰਮਨ ਭੰਡਾਰੀ ਵਾਸੀ ਸੈਕਟਰ 2 ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜਗਨ ਭੰਡਾਰੀ ਅੱਜ ਦੁਪਹਿਰ ਘਰੋਂ ਬਾਹਰ ਗਿਆ ਸੀ। ਸ਼ਾਮ ਕਰੀਬ 4 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਨ ਭੰਡਾਰੀ ਨੇ ਅੰਬ ਦੇ ਬਾਗ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।